We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

See more of the great results achieved in September 2017.

ਨੰਦ ਸਿੰਘ 42 ਦਿਨਾਂ ਦੀ ਪਰੋਲ ( ਛੁੱਟੀ ) ਕੱਟਣ ਤੋਂ ਬਆਦ ਪਹੁੰਚੇ ਪਟਿਆਲ਼ਾ ਜੇਲ, ਸਿੱਖ ਰਿਲੀਫ਼ ਯੂਕੇ ਵੱਲੋਂ ਕੀਤੀ ਜਾ ਰਹੀ ਹੈ ਮੱਦਦ ||

Supporting Sikh political prisoner Nand Singh, confined since 1995. After 42 days of parole Nand Singh returns to Patiala jail.

ਅਦਲਾਤ ਵੱਲੋਂ ਦਿੱਤੀ ਸਜ਼ਾ ਤੋਂ ਦੁੱਗਣੀ ਭੁਗਤਣ ਵਾਲੇ ਭਾਈ ਨੰਦ ਸਿੰਘ ਛੁੱਟੀ ਕੱਟ ਕੇ ਵਾਪਿਸ ਜੇਲ ਚਲੇ ਗਏ ਹਨ।ਨੰਦ ਸਿੰਘ ਨੂੰ ਮੁਕੱਦਮਾ ਨੰ. 22/13-02-1995 ਪੁਲਿਸ ਥਾਣਾ ਈਸਟ ਚੰਡੀਗੜ੍ਹ, ਅਧੀਨ ਧਰਾਵਾਂ 302, 380, 392, 120ਬੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਤੱਕ ਉਹ ਉਮਰ ਕੈ...ਦ ਤੋਂ ਦੁੱਗਣੀ ਸਜ਼ਾ ਕੱਟ ਚੱਕੇ ਹਨ। ਸਿੱਖ ਰਿਲੀਫ਼ ਵੱਲੋਂ ਉਨ੍ਹਾਂ ਦੇ ਕੇਸ ਦੀ ਜਿੱਥੇ ਕਾਨੂੰਨੀ ਪੈਰਵੀ ਕੀਤੀ ਜਾ ਰਹੀ ਹੈ, ਉੱਥੇ ਨਾਲ-ਨਲਾ ਲੋੜ ਪੈਣ ‘ਤੇ ਹੋਰ ਆਰਥਿਕ ਮੱਦਦ ਵੀ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਾਮਵਰ ਵਕੀਲ ਆਰ. ਐੱਸ. ਬੈਂਸ ਨੇ ਉਨ੍ਹਾਂ ਦੀ ਰਿਹਾਈ ਲਈ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਪੱਕੀ ਰਿਹਾਈ ਦੀ ਮੰਗੀ ਰਿਹਾਈ ਲਈ ਕੀਤੀ ਹੈ।ਇਸ ਮਾਮਲੇ ‘ਤੇ ਅਗਲੀ ਸੁਣਵਾਈ ਜਲਦੀ ਹੋ ਰਹੀ ਹੈ ਅਤੇ ਸਾਨੂੰ ਆਸ ਹੈ ਕਿ ਉਨ੍ਹਾਂ ਦੀ ਜਲਦੀ ਰਿਹਾਈ ਹੋਵੇਗੀ।

ਇੱਥੇ ਇਹ ਦੱਸਣਯੋਗ ਹੈ ਕਿ ਨੰਦ ਸਿੰਘ ਦੀ ਰਿਹਾਈ ਲਈ ਪੰਚਾਇਤ ਰਿਪੋਰਟ, ਪੁਲਿਸ ਰਿਪੋਰਟ, ਡੀਸੀ ਰਿਪੋਰਟ ਉਸਦੇ ਹੱਕ ਵਿੱਚ ਹੈ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਰਿਹਾਅ ਹੋਣ ਨਾਲ ਅਮਨ ਅਮਾਨ ਨੂੰ ਕੋਈ ਖਤਰਾ ਨਹੀ।ਹੇਠਲੇ ਪੱਧਰ ‘ਤੇ ਸਾਰੀ ਕਾਰਵਾਈ ਉਨ੍ਹਾਂ ਦੇ ਹੱਕ ਵਿੱਚ ਹੋਣ ਤੋਂ ਬਾਅਦ ਹੁਣ ਸਿਰਫ ਪੰਜਾਬ ਦੇ ਗ੍ਰਹਿ ਵਿਭਾਗ ਨੇ ਹਾਈਕੋਰਟ ਵਿੱਚ ਆਪਣੀ ਰਿਪੋਰਟ ਦਾਇਰ ਕਰਵਾਉਣੀ ਹੈ। ਸਿੱਖ ਰਿਲੀਫ਼ ਵੱਲੋਂ ਇਸ ਮਾਮਲੇ ਦੀ ਪੈਰਵੀ ਕਰ ਰਹੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਹਾਈਕੋਰਟ ਵਿੱਚ ਕਿਹਾ ਕਿ ਪੰਚਾਇਤ, ਪੁਲਿਸ ਅਤੇ ਡੀਸੀ ਰਿਪੋਰਟ ਹੱਕ ਵਿੱਚ ਆਉਣ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ ਕਿਓੁਂ ਰਿਹਾਅ ਨਹੀਂ ਕਰ ਰਹੀ।

ਸਿੱਖ ਰਿਲੀਫ਼ ਦੇ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਈ ਛੇਤੀ ਹੋਣ ਦੀ ਸੰਭਾਵਨਾ ਹੈ ਅਤੇ ਇਸਦੇ ਨਾਲ ਹੀ ਆਉਣ ਵਾਲੇ ਸਮੇਂ ਹੋਰ ਬੰਦੀ ਸਿੰਘਾਂ ਦੀ ਰਿਹਾਈ ਹੋਣ ਦੀ ਸੰਭਾਵਨਾ ਹੈ।

 

 

ਸਰਕਾਰੀ ਖੇਤੀਬਾੜੀ ਕੋਅਾਪਰਿਟਜ ਸੁਸਾੲਿਟੀ ਬਾਜਾਖਾਨਾ ਫਰੀਦਕੋਟ ਵਿਖੇ ਸਿੱਖ ਰਿਲੀਫ਼ ਯੂ.ਕੇ ਵੱਲੋ ਛਾਂਦਾਰ ਬੂਟੇ ਲਗਾੲੇ ਗੲੇ।।

ਅਗਲੇ 40 ਸਾਲਾਂ ਚ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉ | ਹਰ ਘਰ ਵਿੱਚ ਦਰਖ਼ਤ ਲਗਾਉ।।

Planting Trees in Faridkot District, Panjab.

Sikh Relief Planting trees to Save Panjab from becoming a desert in the next 40 years.

 

ਮਸਲਾ ਡੇਰਾ ਸਿਰਸਾ ਮੁੱਖੀ ਨੂੰ ਮੁਆਫ਼ੀ ਦੇਣ ਦਾ ਪੰਥ ਦੀ ਕਚਹਿਰੀ ਚ ।।

ਜਥੇਦਾਰ ਗਿਆਨੀ ਗੁਰਮੁਖ ਸਿੰਘ ਪੰਜ ਪਿਆਰਿਆਂ ਅੱਗੇ ਪੇਸ਼ ਹੋਏ||

ਮੋਗਾ ਜ਼ਿਲ੍ਹੇ ਦੇ ਗੁਰਦੁਆਰਾ ਸੰਗਤ ਸਾਹਿਬ ਪਿੰਡ ਡਾਲਾ ਵਿਖੇ ਅੰਮ੍ਰਿਤ ਸੰਚਾਰ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਪੰਜ ਪਿਆਰਿਆਂ ਅੱਗੇ ਪੇਸ਼ ਹੋਏ ਅਤੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦੇਣ ਦੇ ਫੈਸਲੇ ਵਿਚ ਆਪਣੀ ਸ਼ਮੂਲੀਅਤ ਲਈ ਮੁਆਫੀ ਮੰਗੀ।

ਸ਼੍ਰੋਮਣੀ ਕਮੇਟੀ ਵਲੋਂ ਸੇਵਾਮੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਗਿਆਨੀ ਗੁਰਮੁਖ ਸਿੰਘ ਦਾ ਮੁਆਫੀਨਾਮਾ ਸਵੀਕਾਰ ਕਰਕੇ ਅਗਲਾ ਫੈਸਲਾ ਪੰਥਕ ਭਾਵਨਾਵਾਂ ਨੂੰ ਸਾਹਮਣੇ ਰੱਖਦਿਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨਾਲ ਦੀਰਘ ਵਿਚਾਰ ਕਰਨ ਮਗਰੋਂ ਗੁਰਮਤਿ ਜੁਗਤ ਅਨੁਸਾਰ ਕਰਨ ਦੀ ਗੱਲ ਆਖੀ ਹੈ।

ਸਰੋਤ: ਪੱਤਰਕਾਰ ਤਲਵਿੰਦਰ ਸਿੰਘ ਬੁੱਟਰ