We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Supporting Bhai Harvarinder Singh’s son’s Education. Currently Confined in Nabha Jail.

ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਨਜ਼ਰਬੰਦ ਹਰਵਰਿੰਦਰ ਸਿੰਘ ਦੇ ਪੁੱਤਰ ਦੀ ਫੀਸ ਸਿੱਖ ਰਿਲੀਫ ਨੇ ਭਰੀ

ਹਰਵਰਿੰਦਰ ਸਿੰਘ ਵਾਸੀ ਪ੍ਰਤਾਪਨਗਰ ਅੰਮ੍ਰਿਤਸਰ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਨਾਭਾ ਜੇਲ ਵਿੱਚ ਨਜ਼ਰਬੰਦ ਬੰਦ ਹਨ। ਉਨ੍ਹਾਂ ਦੇ ਦੇ ਛੇਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਦੀ ਫੀਸ ਬੰਦੀ ਸਿੰਘਾਂ ਦੀ ਭਲਾਈ ਲਈ ਕੰਮ ਰਹੀ ਸੰਸਥਾ ਸਿੱਖ ਰਿਲੀਫ ਵੱਲੋਂ ਭਰੀ ਗਈ ਹੈ ।
ਪੁਲਿਸ ਥਾਣਾ: ਫੇਸ -1 ਮੋਹਾਲੀ, ਐੱਫਆਈਆਰ:110/25-05-17

ਅਧੀਨ ਧਾਰਵਾਂ: ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਮੱਦਾਂ 18, 19, 20 ਅਤੇ ਅਸਲਾ ਕਾਨੂੰਨ 23/54/59

ਸਿੱਖ ਰਿਲੀਫ਼ ਦੇ ਭਾਈ ਜਸਵਿੰਦਰ ਸਿੰਘ ਅਨੰਦਪੁਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ‘ਤੇ ਇੱਕ ਬੀਬੀ ਸਮੇਤ 4 ਵਿਅਕਤੀਆਂ ਨੂੰ ਅਸਲ੍ਹੇ ਸਮੇਤ ਗ੍ਰਿਫ਼ਤਾਰ ਕਰਕੇ ਫਿਰ ਪੰਜਾਬ ਅਤੇ ਰਾਜਸਥਾਨ ਅਨੇਕਾਂ ਕੇਸਾਂ ਜਿੰਨ੍ਹਾਂ ਵਿੱਚ ਕਤਲ, ਦੇਸ਼ ਧਰੋਹ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਅਨੇਕਾਂ ਕੇਸ ਵਿੱਵ ਨਾਮਜ਼ਦ ਕਰਕੇ ਜੇਲ ਭੇਜਣ ਵਾਲੇ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਨੌਜਵਾਨਾਂ ਵਿੱਚ ਸਤਨਾਮ ਸਿੰਘ ਪਿੰਡ ਦੋਦਾ, ਜਿਲਾ ਸ਼੍ਰੀ ਮੁਕਤਸਰ ਸਾਹਿਬ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਰਣਦੀਪ ਸਿੰਘ ਵਾਸੀ ਜਿੰਦੜ ਗੁਰਦਾਸਪੁਰ ਅਤੇ ਜਰਨੈਲ ਸਿੰਘ ਵਾਸੀ ਕਲਾਨੌਰ ਸ਼ਾਮਲ ਹਨ।

ਪੁਲਿਸ ਨੇ ਉਕਤ ਸਿੱਖਾਂ ਕੋਲੋਂ 32 ਬੋਰ ਦੇ ਦੋ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂਘਟਨਾਵਾਂ ਸਬੰਧੀ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਸੀ।

Share This Page

SikhRelief ਬਹਿਬਲ ਕਲਾਂ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗੇ ਮੋਰਚੇ ਦੌਰਾਨ ਜ਼ਖਮੀ ਹੋਏ ਸਿੰਘਾਂ ਦੀ ਘਰ ਘਰ ਜਾ ਕੇ ਸਿੱਖ ਰਿ… https://t.co/Z4HOoZrhk0
SikhRelief ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੱਗੇ ਮੋਰਚੇ ਵਿੱਚ ਸ਼ਹੀਦੀਆਂ ਪਾਉਣ ਵਾਲੇ ਭਾਈ ਕ੍ਰਿਸ਼ਨ… https://t.co/zl3GqcAj4n
SikhRelief 14 ਅਕਤੂਬਰ 2018: ਅੰਤਮ ਅਰਦਾਸ: ਸੂਚਨਾ ਦਿੱਤੀ ਜਾਂਦੀ ਹੈ ਕਿ ਭਾਈ ਲਾਲ ਸਿੰਘ ਅਕਾਲਗੜ੍ਹ ਨਜਰਬੰਦ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਦੇ… https://t.co/CY4uwhbpO7
SikhRelief ਕਿਰਤ ਕਮਾਈ ਹੀ ਲੋੜਵੰਦਾਂ ਦੀ ਆਰਥਿਕ ਮਜ਼ਬੂਤੀ ਕਰ ਸਕਦੀ ਹੈ Empowering women. (English at the bottom) ਲੋੜਵੰਦ ਬੀਬੀ ਸੰਦੀਪ ੳੁ… https://t.co/IBNm2Yrpc3
SikhRelief Long after the world has moved on Sikh Relief is rebuilding the Ben Home residential hospital for children with spe… https://t.co/ldWVElmSxe

What our Supporters Think

© Sikh Relief 2018

Registered Charity No. 1125370