top of page

ਯੂ ਏ ਪੀ ਏ ਤੇ ਹੋਰ ਕੇਸਾਂ ਵਿੱਚ ਨਜ਼ਰਬੰਦ ਤਰਨਬੀਰ ਸਿੰਘ ਦੀ ਹੋਈ ਪੇਸ਼ੀ

ਮਿਤੀ 18-05-23 ਨੂੰ ਤਰਨਬੀਰ ਸਿੰਘ ਦੀ ਸਪੈਸ਼ਲ ਕੋਰਟ ਐਨ ਆਈ ਏ ਵਿੱਚ ਵੀਡੀਓਗਰਾਫੀ ਰਾਹੀਂ ਪੇਸ਼ੀ ਹੋਈ । ਇਸ ਕੇਸ ਵਿੱਚ ਅੱਜ ਕੋਈ ਵੀ ਗਵਾਹ ਕੋਰਟ ਵਿੱਚ ਹਾਜ਼ਰ ਨਹੀਂ ਹੋਇਆ ਤੇ ਕੋਈ ਵੀ ਗਵਾਹੀ ਰਿਕਾਰਡ ਨਹੀਂ ਕਰਵਾਈ ਗਈ ।

ਤਰਨਬੀਰ ਸਿੰਘ ਦੇ ਵਕੀਲ ਸਾਹਿਬ ਵੱਲੋਂ ਤਰਨਬੀਰ ਸਿੰਘ ਦੇ ਪੈਰ ਦੇ ਇਲਾਜ ਲਈ ਸਿਵਲ ਹਸਪਤਾਲ ਇਲਾਜ਼ ਕਰਵਾਉਣ ਲਈ ਦੋਬਾਰਾ ਅਰਜ਼ੀ ਲਾਈ ਗਈ । ਹੁਣ ਇਸ ਕੇਸ ਵਿਚ ਅਗਲੀ ਸੁਣਵਾਈ 01-06-2023 ਮੁਕੱਰਰ ਕੀਤੀ ਗਈ ਹੈ ।


ਇਸ ਕੇਸ ਵਿੱਚ ਸੀਨੀਅਰ ਵਕੀਲ ਕੁਨਾਲ ਸਿਆਗ ਤੇ ਵਕੀਲ ਕੁਲਵਿੰਦਰ ਕੌਰ ਪੇਸ਼ ਹੋਏ । ਇਸ ਕੇਸ ਦੀ ਪੈਰਵਾਈ ਸਿੱਖ ਰਿਲੀਫ਼ ਵੱਲੋ ਕੀਤੀ ਜਾ ਰਹੀ ਹੈ ਤੇ ਨਾਲ ਹੀ ਤਰਨਬੀਰ ਸਿੰਘ ਦੀ ਪਰਿਵਾਰਕ ਮੱਦਦ ਵੀ ਕੀਤੀ ਜਾ ਰਹੀ ।


ਅਸੀਂ ਸੰਗਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਬੰਦੀ ਸਿੰਘਾਂ ਦੇ ਕੇਸ ਲੜ ਸਕਦੇ ਹਾਂ ਅਤੇ ਆਸ ਕਰਦੇ ਹਾਂ ਕਿ ਸੰਗਤਾਂ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੀਆਂ ਰਹਿਣਗੀਆਂ ।

Comments


bottom of page