Home

Projects

About Us

Contact Us

Events

Supporting Bhai Harvarinder Singh’s son’s Education. Currently Confined in Nabha Jail (June 2018).

August 22, 2018

Supporting Bhai Harvarinder Singh’s son’s Education. Currently Confined in Nabha Jail.

ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਨਜ਼ਰਬੰਦ ਹਰਵਰਿੰਦਰ ਸਿੰਘ ਦੇ ਪੁੱਤਰ ਦੀ ਫੀਸ ਸਿੱਖ ਰਿਲੀਫ ਨੇ ਭਰੀ

ਹਰਵਰਿੰਦਰ ਸਿੰਘ ਵਾਸੀ ਪ੍ਰਤਾਪਨਗਰ ਅੰਮ੍ਰਿਤਸਰ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਨਾਭਾ ਜੇਲ ਵਿੱਚ ਨਜ਼ਰਬੰਦ ਬੰਦ ਹਨ। ਉਨ੍ਹਾਂ ਦੇ ਦੇ ਛੇਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਦੀ ਫੀਸ ਬੰਦੀ ਸਿੰਘਾਂ ਦੀ ਭਲਾਈ ਲਈ ਕੰਮ ਰਹੀ ਸੰਸਥਾ ਸਿੱਖ ਰਿਲੀਫ ਵੱਲੋਂ ਭਰੀ ਗਈ ਹੈ ।
ਪੁਲਿਸ ਥਾਣਾ: ਫੇਸ -1 ਮੋਹਾਲੀ, ਐੱਫਆਈਆਰ:110/25-05-17

ਅਧੀਨ ਧਾਰਵਾਂ: ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਮੱਦਾਂ 18, 19, 20 ਅਤੇ ਅਸਲਾ ਕਾਨੂੰਨ 23/54/59

ਸਿੱਖ ਰਿਲੀਫ਼ ਦੇ ਭਾਈ ਜਸਵਿੰਦਰ ਸਿੰਘ ਅਨੰਦਪੁਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ‘ਤੇ ਇੱਕ ਬੀਬੀ ਸਮੇਤ 4 ਵਿਅਕਤੀਆਂ ਨੂੰ ਅਸਲ੍ਹੇ ਸਮੇਤ ਗ੍ਰਿਫ਼ਤਾਰ ਕਰਕੇ ਫਿਰ ਪੰਜਾਬ ਅਤੇ ਰਾਜਸਥਾਨ ਅਨੇਕਾਂ ਕੇਸਾਂ ਜਿੰਨ੍ਹਾਂ ਵਿੱਚ ਕਤਲ, ਦੇਸ਼ ਧਰੋਹ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਅਨੇਕਾਂ ਕੇਸ ਵਿੱਵ ਨਾਮਜ਼ਦ ਕਰਕੇ ਜੇਲ ਭੇਜਣ ਵਾਲੇ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਨੌਜਵਾਨਾਂ ਵਿੱਚ ਸਤਨਾਮ ਸਿੰਘ ਪਿੰਡ ਦੋਦਾ, ਜਿਲਾ ਸ਼੍ਰੀ ਮੁਕਤਸਰ ਸਾਹਿਬ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਰਣਦੀਪ ਸਿੰਘ ਵਾਸੀ ਜਿੰਦੜ ਗੁਰਦਾਸਪੁਰ ਅਤੇ ਜਰਨੈਲ ਸਿੰਘ ਵਾਸੀ ਕਲਾਨੌਰ ਸ਼ਾਮਲ ਹਨ।

ਪੁਲਿਸ ਨੇ ਉਕਤ ਸਿੱਖਾਂ ਕੋਲੋਂ 32 ਬੋਰ ਦੇ ਦੋ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂਘਟਨਾਵਾਂ ਸਬੰਧੀ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਸੀ।