Home

Projects

About Us

Contact Us

Events

Supporting Bhai Lal Singh’s daughter’s Education. Confined since 1992 (June 2018).

August 22, 2018

Supporting Bhai Lal Singh’s daughter’s Education. Confined since 1992 (June 2018).

1992 ਤੋਂ ਨੰਜਰਬੰਦ ਭਾਈ ਲਾਲ ਸਿੰਘ ਜੀ ਅਕਾਲਗੜ ਦੀ ਬੱਚੀ ਦੀ ਪੜ੍ਹਈ ਦੀ ਫ਼ੀਸ ਸਿੱਖ ਰਿਲੀਫ ਵੱਲੋਂ ਭਰੀ ਗਈ ।

ਲਗਭਗ 24 ਸਾਲਾਂ ਤੋਂ ਨਾਭਾ ਦੀ ਸਖ਼ਤ ਸੁਰੱਖਿਅਤ ਜੇਲ੍ਹ ‘ਚ ਨਜ਼ਰਬੰਦ ਖਾੜਕੂ ਭਾਈ ਲਾਲ ਸਿੰਘ ਅਕਾਲਗੜ੍ਹ ਪੁੱਤਰ ਸ੍ਰ. ਭਾਗ ਸਿੰਘ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੀ ਧੀ ਮਨਮੀਤ ਕੌਰ ਦੀ ਫੀਸ ਸਿੱਖ ਰਿਲੀਫ਼ ਵੱਲੋਂ ਭਰੀ ਗਈ ਹੈ ਅਤੇ ਪਰਿਵਾਰ ਦੀ ਸਿੱਖ ਰਿਲੀਫ ਯੂਕੇ ਵੱਲੋਂ ਆਰਥਿਕ ਮੱਦਦ ਕੀਤੀ ਜਾ ਰਹੀ ਹੈ।

ਭਾਈ ਲਾਲ ਸਿੰਘ ਉੱਪਰ ਮੁਕੱਦਮਾ ਨੰ: 6 ਮਿਤੀ 5 ਅਗਸਤ 1992 ਧਾਰਾ 120 ਬੀ ਆਈ.ਪੀ.ਸੀ. 25 ਅਸਲਾ ਐਕਟ 3,4,5 ਟਾਂਡਾ ਐਕਟ 5 ਐਕਸਪੋਜਿਵ ਐਕਟ ਸੀ.ਬੀ.ਆਈ. ਨਵੀਂ ਦਿੱਲੀ ਵਿਖੇ ਦਰਜ ਕੀਤਾ ਗਿਆ ਸੀ, ਜਿਸ ਉਪਰੰਤ ਉਹ ਨਾਭਾ ਦੀ ਜੇਲ੍ਹ ‘ਚ ਨਜ਼ਰਬੰਦ ਹਨ ।

ਭਾਈ ਲਾਲ ਸਿੰਘ ਫਗਵਾੜਾ ਨੇੜੇ ਪਿੰਡ ਅਕਾਲ ਗੜ੍ਹ ਦਾ ਨਿਵਾਸੀ ਹੈ, ਜਿਸ ਨੇ ਆਪਣਾ ਪੂਰਾ ਜੀਵਨ ਹੀ ਸਿੱਖ ਸੰਘਰਸ਼ ਨੂੰ ਸਮਰਪਤ ਕਰ ਦਿੱਤਾ ਹੈ। 19 ਜੁਲਾਈ, 1992 ਵਿਚ ਗੁਜਰਾਤ ਤੋਂ ਭਾਈ ਲਾਲ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਉਨਹਾਂ ਉੱਤੇ ਭਾਰਤੀ ਦੰਡਾਵਲੀ ਅਤੇ ਟਾਡਾ ਕਾਨੂੰਨ ਤਹਿਤ ਹਥਿਆਰਾਂ ਦੀ ਬਰਾਮਦਗੀ ਦਾ ਕੇਸ ਚੱਲਿਆ। ਜਿਸ ਵਿਚ ਉਨ੍ਹਾਂ ਨੂੰ 8 ਜਨਵਰੀ 1997 ਨੂੰ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਟਾਡਾ ਦੀਆਂ ਦੋ ਧਾਰਾਵਾਂ (3 ਅਤੇ 5) ਤਹਿਤ ਦੋ ਵਾਰ ਉਮਰ ਕੈਦ, ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਦਸ ਸਾਲ ਦੀ ਕੈਦ, ਬਾਰੂਦ ਕਾਨੂੰਨ ਦੀ ਧਾਰਾ 5 ਤਹਿਤ ਸੱਤ ਸਾਲ ਕੈਦ ਅਤੇ ਅਸਲਾ ਕਾਨੂੰਨ ਦੀ ਧਾਰਾ 5 ਤਹਿਤ ਸੱਤ ਸਾਲ ਦੀ ਕੈਦ ਕੀਤੀ ਗਈ। ਫੈਸਲੇ ਮੁਤਾਬਕ ਸਾਰੀਆਂ ਸਜਾਵਾਂ ਇਕੱਠੀਆਂ ਚੱਲਣੀਆਂ ਹਨ।

ਸਿੱਖ ਰਿਲੀਫ ਦੇ ਭਾਈ ਜਸਵਿੰਦਰ ਸਿੰਘ ਚਾਕਰ ਆਨੰਦਪੁਰ ਨੇ ਦੱਸਿਆ ਕਿ ਭਾਈ ਲਾਲ ਸਿੰਘ ਨੇ ਭਾਰਤ ਦੇ ਕਿਸੇ ਵੀ ਕਾਨੂੰਨ ਤਹਿਤ ਲਾਗੂ ਕੀਤੀ ਜਾਣ ਵਾਲੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਬਲਕਿ ਉਨਹਾਂ ਕਾਨੂੰਨੀ ਤੌਰ ਉੱਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟ ਲਈ ਹੈ, ਪਰ ਫਿਰ ਵੀ ਪ੍ਰਤੱਖ ਸਿਆਸੀ ਕਾਰਨਾਂ ਕਰਕੇ ਉਨਹਾਂ ਦੀ ਰਿਹਾਈ ਨਹੀਂ ਹੋ ਰਹੀ।

ਉਨ੍ਹਾਂ ਕਿਹਾ ਕਿ ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਲਈ ਸਿੱਖ ਰਿਲੀਫ ਯਤਨਸ਼ੀਲ ਹੈ।