Home

Projects

About Us

Shop

Contact Us

SAVE OUR PANJAB – AN ENVIRONMENTAL INITIATIVE LAUNCHED BY SIKH RELIEF

August 23, 2016

TAKING INSPIRATION FROM SIKH ROOTS AND FOLLOWING THE PHILOSOPHY OF GURU HAR RAI JI, SIKH RELIEF’S BRAND NEW PROJECT…….’SAVE OUR PANJAB’……IS LAUNCHED AT KIRATPUR SAHIB 
Sikh Relief’s new project ‘Save Our Panjab’ was officially launched last week after an ardas was performed by the Panj Pyare from Takht Sri Kesgarh Sahib and with the co-operation of gurdwara officials, Sikh Relief volunteers began by planting a variety of trees and shrubs within the perimeter of Kiratpur Sahib, a scheme which will now be rolled out across the villages and cities of Panjab.
Sikh Relief believes that environmental issues and the preventative measures needed are the responibilty of ALL and just as Guru Har Rai was a leading light and preserver of nature, so it is the duty of the Khalsa Panth to readdress the damage created as a result of both illegal and the state-led felling of trees in Panjab. Official records show that since 2001, Panjab has lost almost two lakh trees every year to development works and building of highways. Village after village is suffering from the destruction of this natural resource.
With the hope of raising awareness and with the words of Guru Nanak……”Air is our teacher, Water our father and the Great Earth our mother”, Sikh Relief formed a team to carry out this project consisting of; Parminder Singh Amloh, Jaswinder Singh Anadpur Sahib, Amanjit Singh Bajakhana, Gurminderpal Singh Lal, Makhan Singh Samalsar, Manjit Singh, Alankar Singh, Satpal Singh and Jaswinder Singh and Rupinder Singh from the village of Panjgrain. (You may recall,  Rupinder Singh Panjgrain suffered a serious spinal injury due to the torture he endured after the police arrested he and his brother and falsely accused them of committing the beadbi in Bargari last year).
* ਸਿੱਖ ਰਿਲੀਫ ਯੂਕੇ ਨੇ ਪੰਜਾਬ ਦੇ ਪਿੰਡਾਂ ਵਿੱਚ ਦਰੱਖਤ ਲਾਉਣ ਦੀ ਮੁਹਿੰਮ ਦਾ ਕੀਰਤਪੁਰ ਸਾਹਿਬ ਤੋਂ ਕੀਤਾ ਆਗਾਜ਼ *
ਸਿੱਖ ਰਿਲੀਫ ਸੰਸਥਾ ਯੂ.ਕੇ. ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਵਿੱਚ ਰੁੱਖ ਲਾਉਣ ਦੀ ਮੁਹਿੰਮ ਦਾ ਅਗਾਜ਼ ਸਾਹਿਬ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੁ ਹਰਰਾਇ ਸਾਹਿਬ ਦੇ ਮੁਬਾਰਕ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਪਤਾਲਪੂਰੀ ਸਾਹਿਬ ਤੋਂ ਆਰੰਭ ਕੀਤੀ। ਤਖਤ ਸ਼੍ਰੀ ਕੇਸਗੜ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਅਰਦਾਸ ਕਰਕੇ ਬੂਟਾ ਲਾਉਣ ਉਪਰੰਤ  ਸਿੱਖ ਰਿਲੀਫ ਯੂਕੇ ਦੇ ਵਲ਼ੰਟੀਅਰਾਂ ਨੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬੂਟੇ ਲਾਏ।
ਅੱਜ ਜਦ ਪੂਰਾ ਸੰਸਾਰ ਆਲਮੀ ਤਪਸ਼ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਖਾਲਸਾ ਪੰਥ ਦੀ ਜ਼ਿਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ‘ਤੇ ਗੁਰੁ ਹੁਕਮਾਂ ਅਨੁਸਾਰ ਸੰਸਾਰ ਦੀ ਅਗਵਾਈ ਕਰੇ। ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ‘ਤੇ ਦਰੱਖਤਾਂ ‘ਤੇ ਵੱਡੇ ਪੱਧਰ ‘ਤੇ ਕੁਹਾੜਾ ਚੱਲਿਆ ਹੈ। ਸੜਕਾਂ ਨੂੰ ਚੋੜਾ ਕਰਨ ਦੀ ਕਾਰਵਾਈ ਵਿੱਚ ਲੱਖਾਂ ਦਰਖੱਤਾਂ ਦੀ ਬਲੀ ਦੇ ਦਿੱਤੀ ਗਈ ਹੈ, ਜਦੋ ਕਿ ਇਸਦਾ ਬਦਲ ਵੀ ਲੱਭਿਆ ਜਾ ਸਕਦਾ ਸੀ। ਇਸਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਦਰੱਖਤਾਂ ਦੀ ਕਟਾਈ ਵੱਡੇ ਪੱਧਰ ‘ਤੇ ਕੀਤੀ ਗਈ ਅਤੇ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਵਿੱਚੋਂ ਦਰੱਖਤ ਗਾਇਬ ਹੋ ਗਏ ਹਨ।
ਸਿੱਖ ਰਿਲੀਫ ਯੂਕੇ ਦਾ ਇਹ ਯਤਨ ਹੈ ਕਿ ਸੰਗਤਾਂ ਨੂੰ ਗੁਰੂ-ਆਸ਼ੇ ਅਨੁਸਾਰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਵੇ ਤਾਂਕਿ ਗੁਰੁ ਨਾਨਕ ਸਾਹਿਬ ਦੇ ਆਸ਼ੇ “ਪਵਨ ਗੁਰੁ ਪਾਣੀ ਪਿਤਾ ਮਾਤਾ ਧਰਤ ਮਹੁਤ” ਅਨੁਸਾਰ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ। ਇਸ ਸਮੇਂ ਸਿੱਖ ਰਿਲੀਫ ਦੇ ਪਰਮਿੰਦਰ ਸਿੰਘ ਅਮਲੋਹ, ਜਸਵਿੰਦਰ ਸਿੰਘ ਚਾਕਰ ਅਨੰਦਪੁਰ ਸਾਹਿਬ, ਅਮਨਜੀਤ ਸਿੰਘ ਬਾਜ਼ਾਖਾਨਾ,  ਗੁਰਮਿੰਦਰਪਾਲ ਸਿੰਘ ਲਾਲ ਜੀ ਲੁਧਿਆਣਾ,ਰੁਪਿੰਦਰ ਸਿੰਘ / ਜਸਵਿੰਦਰ ਸਿੰਘ ਪੰਜਗਰਾਈ, ਮੱਖਣ ਸਿੰਘ ਸਮਾਲਸਰ, ਮਨਮੀਤ ਸਿੰਘ, ਅਲੰਕਾਰ ਸਿੰਘ ਅਤੇ ਸਤਪਾਲ ਸਿੰਘ ਹਾਜ਼ਰ ਸਨ।