Home

Projects

About Us

Shop

Contact Us

A Journey From Cleaner to Tailor!

November 30, 2018

Sikh Relief Learn To Earn Project Transforming Lives

ਗੋਹਾ ਕੂੜਾ ਸੁੱਟਣ ਤੋਂ ਦਰਜ਼ੀ ਤੱਕ ਦਾ ਸਫ਼ਰ
ਸਿੱਖ ਰਿਲੀਫ ਦੇ ‘ਕਿਰਤ ਕਮਾਈ’ ਪ੍ਰਾਜੈਕਟ ਦੀ ਮਿਹਨਤ ਨੂੰ ਲੱਗਿਆ ਫਲ

ਬੀਬੀ ਸੁਖਦੀਪ ਕੌਰ ਘਰ ਦਾ ਗੁਜ਼ਾਰਾ ਚਲਾਉਣ ਲਈ ਗੋਹੇ ਕੂੜੇ ਦਾ ਕੰਮ ਕਰਦੀ ਸੀ । ਕੋਲ ਕੋਈ ਹੋਰ ਹੁਨਰ ਨਾ ਹੋਣ ਕਰਕੇ ਉਹ ਇਹ ਕੰਮ ਕਰਨ ਲਈ ਮਜਬੂਰ ਸੀ ।
6 ਮਹੀਨੇ ਪਹਿਲਾਂ ਸਿੱਖ ਰਿਲੀਫ ਦੇ ‘ਕਿਰਤ ਕਮਾਈ’ ਪ੍ਰਾਜੈਕਟ ਤਹਿਤ ਬੀਬੀ ਸੁਖਦੀਪ ਕੌਰ ਨੇ ਸਿਲਾਈ ਕਢਾਈ ਦਾ ਹੁਨਰ ਸਿੱਖਿਆ ।
6 ਮਹੀਨਿਆਂ ਦੇ ਲਗਾਤਾਰ ਕੋਰਸ ਕਰਨ ਅਤੇ ਪਾਸ ਹੋਣ ਤੇ ਸਿੱਖ ਰਿਲੀਫ ਵੱਲੋਂ ਉਸ ਨੂੰ ਇੱਕ ਸਿਲਾਈ ਮਸ਼ੀਨ ਅਤੇ ਨਾਲ ਸਿਖਲਾਈ ਕਢਾਈ ਦਾ ਸਮਾਨ ਦਿੱਤਾ ਗਿਆ ।
ਉਹ ਹੁਣ ਗੋਹੇ ਕੂੜੇ ਦਾ ਕੰਮ ਛੱਡ ਇੱਜ਼ਤ ਨਾਲ ਆਪਣੇ ਘਰ ਪਰਿਵਾਰ ਦੀ ਸਹੀ ਤਰ੍ਹਾਂ ਦੇਖਭਾਲ ਕਰ ਰਹੀ ਹੈ ਅਤੇ ਨਾਲ ਨਾਲ ਆਪਣੀ ਕਿਰਤ ਕਮਾਈ ਵੀ ਕਰ ਰਹੀ ਹੈ ।
ਬੀਬੀ ਸੁਖਦੀਪ ਕੌਰ ਦੇ ਜੀਵਨ ਨੂੰ ਸੁਖਾਲਾ ਬਨਾਉਣਾ ਹੀ ਸਿੱਖ ਰਿਲੀਫ ਦੇ ‘ਕਿਰਤ ਕਮਾਈ’ ਪ੍ਰਾਜੈਕਟ ਦੀ ਸਫਲਤਾ ਹੈ ਤੇ ਸਿੱਖ ਰਿਲੀਫ ਦੀ ਮਿਹਨਤ ਨੂੰ ਲੱਗਿਆ ਫਲ ਸੰਗਤਾਂ ਦੇ ਸਹਿਯੋਗ ਸਦਕਾ ਹੈ ।
ਸਾਡੀ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਹੋਰ ਬੀਬੀਆਂ ਦੀ ਜ਼ਿੰਦਗੀ ਬਦਲਣ ਲਈ ਸਿੱਖ ਰਿਲੀਫ ਦੀ ਮਦਦ ਕਰਦੇ ਰਹੋ ਜੀ। ਧੰਨਵਾਦ।