Home

Projects

About Us

Contact Us

Events

Bail2Bail granted to Bandi Singh Bhai Surinder Singh detained in UAPA case.

Bhai Surinder Singh will soon be able to come to his family after filling the bail bonds.

ਯੂ ਏ ਪੀ ਏ ਦੇ ਕੇਸਾਂ ਵਿੱਚ ਨਜ਼ਰਬੰਦ ਬੰਦੀ ਸਿੰਘ ਭਾਈ ਸੁਰਿੰਦਰ ਸਿੰਘ ਦੀ ਜ਼ਮਾਨਤ ਮਨਜ਼ੂਰ

ਜਮਾਨਤ ਭਰਨ ਉਪਰੰਤ ਹੁਣ ਜਲਦ ਹੀ ਭਾਈ ਸੁਰਿੰਦਰ ਸਿੰਘ ਆਪਣੇ ਪਰਿਵਾਰ ਵਿੱਚ ਆ ਸਕਣਗੇ
ਯੂ ਏ ਪੀ ਏ ਦੀਆਂ ਧਾਰਾਵਾਂ 10,13,17,18,20,38,39,40, ਅਸਲਾ ਐਕਟ ਅਤੇ 120 ਬੀ ਦੀਆਂ ਸਖਤ ਧਾਰਾਵਾਂ ਤਹਿਤ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਭਾਈ ਸੁਰਿੰਦਰ ਸਿੰਘ ਦੀ 14-10-2022 ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀ ਅਦਾਲਤ ਵਿੱਚੋਂ ਜੱਜ ਕਰਮਜੀਤ ਸਿੰਘ ਵੱਲੋਂ ਜਮਾਨਤ ਮਨਜੂਰ ਕਰ ਲਈ ਗਈ ਹੈ ।
ਸਿੱਖ ਰਿਲੀਫ਼ ਵੱਲੋ ਭਾਈ ਸੁਰਿੰਦਰ ਸਿੰਘ ਦੇ ਕੇਸ ਲਈ ਹਾਈਕੋਰਟ ਦੇ ਸੀਨੀਅਰ ਵਕੀਲ ਸਰਦਾਰ ਕਰਨਜੀਤ ਸਿੰਘ ਢਿੱਲੋਂ ਕੀਤੇ ਗਏ ਸਨ ਤੇ ਇਹ ਕੇਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਅਦਾਲਤ ਵਿਚ ਚੱਲ ਰਿਹਾ ਹੈ । ਇਸ ਕੇਸ ਵਿੱਚ ਸਿੱਖ ਰਿਲੀਫ਼ ਵੱਲੋਂ ਸੀਨੀਅਰ ਵਕੀਲ ਕੁਨਾਲ ਸਿਆਗ ਤੇ ਵਕੀਲ ਕੁਲਵਿੰਦਰ ਕੌਰ ਪੇਸ਼ ਹੋ ਰਹੇ ਹਨ ।
ਸੰਗਤਾਂ ਦੇ ਸਹਿਯੋਗ ਨਾਲ ਸਿੱਖ ਰਿਲੀਫ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਦੀ ਹੈ ਤੇ ਹੁਣ ਪਹਿਲਾਂ ਦੀ ਤਰਾਂ ਇਕ ਹੋਰ ਬੰਦੀ ਸਿੰਘ ਨੂੰ ਰਿਹਾਅ ਕਰਵਾਉਣ ਵਿੱਚ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਕਾਮਯਾਬੀ ਹਾਸਲ ਹੋਈ ਹੈ । ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣ ਤਾਂ ਕਿ ਬੰਦੀ ਸਿੰਘਾਂ ਦੇ ਦੁਖ ਸੁਖ ਦੇ ਸਾਥੀ ਬਣਿਆ ਜਾ ਸਕੇ ।

Join Our Mailing List

Receive updates on our campagins and from the wider community. We will also alert you about upcoming events.

You have Successfully Subscribed!